
Overseas ਘੱਲ ਕਲਾਂ (Ghal Kalan) Group Working Since April 2022 ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ 2022 ਤੋਂ 2024 ਤੱਕ ਕੀਤੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਹੈ 1. ਪਿੰਡ ਦੀ ਫਿਰਨੀ ਦੀ ਸਫਾਈ ਚਾਰ-ਪੰਜ ਵਾਰ ਕਰਵਾਈ ਜਾ ਚੁੱਕੀ ਹੈ ਜੀਟੀ ਰੋਡ ਤੋਂ ਲੈ ਕੇ ਵਾਇਆ ਬੁੱਕਣ ਵਾਲਾ ਰੋਡ ਸਟੇਡੀਅਮ ਦੇ ਗੇਟ ਤੱਕ। ਕੁਝ ਅੰਤਰਾਲ ਬਾਅਦ ਘਾਹ ਦੀ ਕਟਾਈ ਅਤੇ ਸਪਰੇਅ ਦਾ ਕੰਮ ਹੁੰਦਾ ਰਹਿੰਦਾ ਹੈ। 2. ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਰਕ ਬਣੀ ਹੋਈ ਗਲੀ ਵਿੱਚੋਂ ਪਾਣੀ ਦਾ ਨਿਕਾਸ ਕੀਤਾ। 3. 3000-4000 ਬੂਟੇ ਅਤੇ 400 ਤੋਂ ਵੱਧ ਪਿੰਜਰੇ ਹੁਣ ਤੱਕ ਲਾਏ ਗਏ ਸੀ ਅਤੇ ਇਸ ਤੋਂ ਅੱਗੇ ਵੀ ਲਾਉਂਦੇ ਰਹਾਂਗੇ। 4. ਮੁੱਖ ਚੌਰਸਤਿਆਂ ਵਿੱਚ ਸੀਸੀਟੀਵੀ ਕੈਮਰੈ ਲਗਵਾਏ ਗਏ ਹਨ। 5. ਸਰਕਾਰੀ ਵੈਟਨਰੀ ਹਸਪਤਾਲ ਵਿਚ ਵਾਸ਼ਰੂਮ ਦਾ ਪ੍ਰਬੰਧ ਕੀਤਾ ਗਿਆ। 6. ਰੱਤੀਆਂ ਰੋਡ, ਸਲੀਣਾ ਰੋਡ ਉੱਪਰ ਚੌਰਸਤਿਆਂ ਵਿੱਚ, ਸਟੇਡੀਅਮ ਵਿੱਚ ਅਤੇ ਹੋਰ ਪਿੰਡ ਦੀ ਫਿਰਨੀ ਤੇ ਜਿੱਥੇ ਵੀ ਜਰੂਰਤ ਸੀ ਲਾਈਟਾਂ ਲਗਵਾਈਆਂ ਗਈਆਂ ਹਨ। ਲਾਈਟਾਂ ਦੀ ਰਿਪੇਅਰ ਵੀ ਲਗਾਤਾਰ ਹੁੰਦੀ ਰਹਿੰਦੀ ਹੈ ਹੁਣ ਤੱਕ ਕਰੀਬ ਇੱਕ ਲੱਖ ਰੁਪਿਆ ਖਰਚ ਹੋ ਚੁੱਕਾ ਹੈ। 7. ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਲਈ ਆਰ ਓ ਫਿਲਟਰ ਲਵਾਇਆ, ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਵਾ ਕੇ ਦਿੱਤੀ ਅਤੇ ਇਨਵਰਟਰ ਲਗਵ...