Overseas ਘੱਲ ਕਲਾਂ (Ghal Kalan) Group

 


Working Since April 2022

 ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ 2022 ਤੋਂ 2024  ਤੱਕ ਕੀਤੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਹੈ


1. ਪਿੰਡ ਦੀ ਫਿਰਨੀ ਦੀ ਸਫਾਈ ਚਾਰ-ਪੰਜ ਵਾਰ ਕਰਵਾਈ ਜਾ ਚੁੱਕੀ ਹੈ ਜੀਟੀ ਰੋਡ ਤੋਂ ਲੈ ਕੇ ਵਾਇਆ ਬੁੱਕਣ ਵਾਲਾ ਰੋਡ ਸਟੇਡੀਅਮ ਦੇ ਗੇਟ ਤੱਕ। ਕੁਝ ਅੰਤਰਾਲ ਬਾਅਦ ਘਾਹ ਦੀ ਕਟਾਈ ਅਤੇ ਸਪਰੇਅ ਦਾ ਕੰਮ ਹੁੰਦਾ ਰਹਿੰਦਾ ਹੈ।
2. ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਰਕ ਬਣੀ ਹੋਈ ਗਲੀ ਵਿੱਚੋਂ ਪਾਣੀ ਦਾ ਨਿਕਾਸ ਕੀਤਾ।
3. 3000-4000 ਬੂਟੇ ਅਤੇ 400 ਤੋਂ ਵੱਧ ਪਿੰਜਰੇ ਹੁਣ ਤੱਕ ਲਾਏ ਗਏ ਸੀ ਅਤੇ ਇਸ ਤੋਂ ਅੱਗੇ ਵੀ ਲਾਉਂਦੇ ਰਹਾਂਗੇ।
4. ਮੁੱਖ ਚੌਰਸਤਿਆਂ ਵਿੱਚ ਸੀਸੀਟੀਵੀ ਕੈਮਰੈ ਲਗਵਾਏ ਗਏ ਹਨ।
5. ਸਰਕਾਰੀ ਵੈਟਨਰੀ ਹਸਪਤਾਲ ਵਿਚ ਵਾਸ਼ਰੂਮ ਦਾ ਪ੍ਰਬੰਧ ਕੀਤਾ ਗਿਆ।
6. ਰੱਤੀਆਂ ਰੋਡ, ਸਲੀਣਾ ਰੋਡ ਉੱਪਰ ਚੌਰਸਤਿਆਂ ਵਿੱਚ, ਸਟੇਡੀਅਮ ਵਿੱਚ ਅਤੇ ਹੋਰ ਪਿੰਡ ਦੀ ਫਿਰਨੀ ਤੇ ਜਿੱਥੇ ਵੀ ਜਰੂਰਤ ਸੀ ਲਾਈਟਾਂ ਲਗਵਾਈਆਂ ਗਈਆਂ ਹਨ। ਲਾਈਟਾਂ ਦੀ ਰਿਪੇਅਰ ਵੀ ਲਗਾਤਾਰ ਹੁੰਦੀ ਰਹਿੰਦੀ ਹੈ ਹੁਣ ਤੱਕ ਕਰੀਬ ਇੱਕ ਲੱਖ ਰੁਪਿਆ ਖਰਚ ਹੋ ਚੁੱਕਾ ਹੈ।
7. ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਲਈ ਆਰ ਓ ਫਿਲਟਰ ਲਵਾਇਆ, ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਵਾ ਕੇ ਦਿੱਤੀ ਅਤੇ ਇਨਵਰਟਰ ਲਗਵਾ ਕੇ ਦਿੱਤੇ ਨੇ।
8. ਪਿੰਡ ਦੀਆਂ ਐਂਟਰੀਆਂ ਤੇ ਸਵਾਗਤੀ  ਤਿੰਨ ਬੋਰਡ (ਸਲੀਣਾ, ਬੁੱਕਣਵਾਲਾ ਅਤੇ ਸਾਫੂਵਾਲਾ ਰੋਡ ਤੇ) ਲੱਗ ਚੁੱਕੇ ਹਨ ਹੋਰ ਵੀ ਲੱਗਾਏ ਜਾਣਗੇ।
9. ਸਾਰੇ ਚੌਂਕਾ ਵਿੱਚ ਦਿਸ਼ਾ ਸੂਚਕ ਬੋਰਡ (Direction Board) ਲਵਾਏ ਗਏ ਨੇ ਟਰੈਫਿਕ ਲਈ ਕਨਵੈਕਸ ਮਿਰਰ ਲਾਏ ਗਏ ਨੇ। ਜੋ ਟੁੱਟ ਸੀ ਉਹ ਬਦਲੇ ਗਏ।
10. ਗਰੁੱਪ ਵੱਲੋਂ ਲੋੜਵੰਦ ਪਰਿਵਾਰਾਂ ਲਈ ਗੁਰੂ ਹਰਿ ਰਾਇ ਸਾਹਿਬ ਲੈਬ ਦੀ ਸ਼ੁਰੂਆਤ ਕੀਤੀ ਗਈ ਸਾਫੂਕੀਆ ਹਵੇਲੀਆਂ ਵਿੱਚ ਪਿਛਲੇ ਸਾਲ 2022 ਦਸੰਬਰ ਤੋਂ ਲੈਬ ਸਫਲਤਾ ਪੂਰਵਕ ਚੱਲ ਰਹੀ ਹੈ। ਹੁਣ ਇਹ ਲੈਬ ਗੁਰਦੁਆਰਾ ਸਾਹਿਬ ਵਿਖੇ ਸ਼ਿਫਟ ਕੀਤੀ ਜਾ ਚੁੱਕੀ ਹੈ।
10. ਪਿੰਡ ਦੇ ਚੌਰਸਤਿਆਂ ਨੂੰ ਵਧੀਆ ਦਿੱਖ ਦੇਣ ਲਈ ਸਾਫ ਸਫਾਈ ਨਾਲ ਇੱਕੋ ਜਿਹਾ ਰੰਗ ਕੀਤਾ ਗਿਆ, ਇੰਟਰਲੌਕ ਲਾ ਕੇ ਕੱਚਾ ਥਾਂ ਪੱਕਾ ਕੀਤਾ ਗਿਆ ਪਲਾਸਟਿਕ ਦੀ ਸੰਭਾਲ ਲਈ ਕੂੜਾ ਦਾਨ ਲਾਏ ਗਏ ਹਨ।।
11. ਪਿੰਡ ਵਿੱਚ ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਦੇ ਨਾਲ ਹੋਰ ਵੀ ਚਿੱਤਰਕਾਰੀ ਕੀਤੀ ਗਈ ਹੈ ਅਤੇ ਇਤਿਹਾਸ ਲਿਖ ਕੇ ਲਾਇਆ ਗਿਆ ਹੈ।
12. ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਚੰਗੇ ਪਾਸੇ ਲਾਉਣ ਲਈ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 2023 ਵਿੱਚ ਖੇਡਾਂ ਕਰਵਾਈਆਂ ਜਿਸ ਵਿੱਚ ਪਿੰਡ ਦੇ 300 ਬੱਚਿਆਂ ਨੇ ਭਾਗ ਲਿਆ, 2024 ਵਿੱਚ ਇਹ ਗਿਣਤੀ 500 ਨੂੰ ਪਾਰ ਕਰ ਗਈ। ਕੋਸ਼ਿਸ ਹੈ ਹੁਣ ਇਹ ਖੇਡਾਂ ਹਰ ਸਾਲ ਹੁੰਦੀਆਂ ਰਹਿਣ।।
13. ਪੜ੍ਹਾਈ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਪਿੰਡ ਦਾ ਨਾਮ ਰੌਸ਼ਨ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ 3 ਸਨਮਾਨ ਸਮਾਰੋਹ ਕਰਵਾਏ ਜਾ ਚੁੱਕੇ ਨੇ।
14. ਲੋੜਵੰਦ ਲੜਕੀਆਂ ਦੇ ਵਿਆਹ ਲਈ ਇੱਕ ਵੱਖਰਾ ਫੰਡ ਕਾਇਮ ਕੀਤਾ ਗਿਆ ਹੈ ਪਰਿਵਾਰ ਦੀ ਲੋੜ ਮੁਤਾਬਿਕ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ।
15. ਜੁਲਾਈ 2023 ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪਾਣੀ ਦਵਾਈਆਂ ਦੇ ਨਾਲ 50,000 ਰੁਪਏ ਦੀ ਸਹਾਇਤਾ।
16. ਗਰੁੱਪ ਵੱਲੋਂ ਇੱਕ ਲੋੜਵੰਦ ਨੌਜਵਾਨ ਦਾ ਘਰ ਪਾ ਕੇ ਦਿੱਤਾ ਗਿਆ।
17. ਅਥਲੈਟਿਕਸ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਮਦਦ।
18. ਸੋਸਾਇਟੀ ਦੀ ਨਵੀ ਬਣੀ ਇਮਾਰਤ ਨੂੰ ਰੰਗ ਕਰਵਾਉਣ ਲਈ 25000 ਦੀ ਮਦਦ।
19. ਗਰੁੱਪ ਨਾਲ ਸੇਵਾ ਕਰਨ ਵਾਲੇ ਨੌਜਵਾਨਾਂ ਦੀ ਲੋੜ ਵੇਲੇ ਮੈਡੀਕਲ ਅਤੇ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ, ਸੇਵਾਦਾਰਾਂ ਦਾ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਵੀ ਕੀਤਾ ਗਿਆ।
20. ਪਿੰਡ ਦੇ ਤਿੰਨਾਂ ਹੀ ਗੁਰਦੁਆਰਾ ਸਾਹਿਬ ਲਈ ਲੋੜ ਵੇਲੇ ਮਦਦ ਅਤੇ ਨਗਰ ਕੀਰਤਨ ਲਾਈਵ ਦੀ ਸੇਵਾ ਸਮੇਂ ਸਮੇਂ ਤੇ ਗਰੁੱਪ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।
21. ਪਿੰਡ ਦੀ ਦਿੱਖ ਸੰਵਾਰਨ ਲਈ ਸਾਰੇ ਪਿੰਡ ਦੀ ਫਿਰਨੀ ਤੇ ਲੱਗੇ ਖੰਭਿਆਂ ਨੂੰ ਇੱਕੋ ਜਿਹਾ ਰੰਗ।
22. ਸਮੂਹ ਨਗਰ ਦੇ ਬੱਚਿਆਂ ਨੂੰ ਚੰਗੀ ਸੇਧ ਦੇਣ, ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਜੂਨ 2024 ਵਿੱਚ ਧਾਰਮਿਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਿਕਾਰਡ ਤੋੜ ਬੱਚਿਆਂ ਦੀ ਸ਼ਮੂਲੀਅਤ ਹੋਈ ਹੁਣ ਇਹ ਉਪਰਾਲਾ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੀ ਮਦਦ ਨਾਲ ਹਰ ਸਾਲ ਕੀਤਾ ਜਾਵੇਗਾ।।
23. ਸਰਕਾਰੀ ਹਾਈ ਸਕੂਲ ਲੜ੍ਹਕੇ ਲਈ ਬੋਰ ਕਰਵਾਉਣ ਲਈ 50,000 ਰੁ. ਦੀ ਵਿਸ਼ੇਸ਼ ਸਹਾਇਤਾ।
24. ਇਸ ਤੋਂ ਇਲਾਵਾ ਵੀ ਜਿੱਥੇ ਕਿਤੇ ਪਿੰਡ ਦੀ ਕੋਈ ਛੋਟੀ ਮੋਟੀ ਸਮੱਸਿਆ ਗਰੁੱਪ ਸਾਹਮਣੇ ਆਉਂਦੀ ਹੈ ਉਸਦਾ ਸਮਾਧਾਨ ਕਰਨ ਲਈ ਗਰੁੱਪ ਵਚਨਬੱਧ ਹੈ।

Ghal Kalan

www.ghalkalan.in 

Ghal Kalan 

#GhalKalan 

#OverseasGhalKalan 

#ਘੱਲਕਲਾਂ

#GhalKalan 

#ਓਵਰਸੀਜ਼ਘੱਲਕਲਾਂ

 



 

Comments

Popular posts from this blog

Ghal Kalan Latest

People of Ghal Kalan (ਘੱਲ ਕਲਾਂ)

Overseas ਘੱਲ ਕਲਾਂ Group Donors 2024